Site icon Geo Punjab

ਪਟਿਆਲਾ: ਵਾਹਨਾਂ ‘ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ ‘ਤੇ ਮਨਾਹੀ ਦੇ ਹੁਕਮ ਜਾਰੀ

ਪਟਿਆਲਾ: ਵਾਹਨਾਂ ‘ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ ‘ਤੇ ਮਨਾਹੀ ਦੇ ਹੁਕਮ ਜਾਰੀ

ਪਟਿਆਲਾ: ਵਾਹਨਾਂ ‘ਤੇ ਲਾਈਟਾਂ ਅਤੇ ਬਲੈਕ ਫਿਲਮ ਲਗਾਉਣ ‘ਤੇ ਮਨਾਹੀ ਦੇ ਹੁਕਮ ਜਾਰੀ

ਪਟਿਆਲਾ, 15 ਦਸੰਬਰ:

ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟ੍ਰੈਫਿਕ, ਚੰਡੀਗੜ੍ਹ, ਪਟਿਆਲਾ ਦੀ ਹੱਦ ਅੰਦਰ ਵਾਹਨਾਂ ਦੇ ਸ਼ੀਸ਼ਿਆਂ ‘ਤੇ ਲਾਲ, ਨੀਲੀਆਂ, ਪੀਲੀਆਂ ਬੱਤੀਆਂ ਅਤੇ ਕਾਲੀ ਫਿਲਮ ਲਗਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨਦਾਰ ਵੱਲੋਂ ਬਲੈਕ ਫਿਲਮ, ਨੀਲੀਆਂ ਬੱਤੀਆਂ, ਲਾਲ ਬੱਤੀਆਂ ਅਤੇ ਅੰਬਰ ਲਾਈਟਾਂ ਦੀ ਵਿਕਰੀ ਅਤੇ ਵਾਹਨ ਦੀਆਂ ਖਿੜਕੀਆਂ ‘ਤੇ ਕਾਲੀ ਫਿਲਮ ਲਗਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 5 ਫਰਵਰੀ 2026 ਤੱਕ ਲਾਗੂ ਰਹਿਣਗੇ।

Exit mobile version