ਪਟਿਆਲਾ ਨਿਊਜ਼: ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ
ਪਟਿਆਲਾ, 14 ਮਈ
ਪਿ੍ੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸ਼ਰਮਾ ਦੇ ਤਾਲਮੇਲ ਨਾਲ ਸਕੂਲ ਦਾ ਨਤੀਜਾ 100℅ ਰਿਹਾ | ਅੱਠਵੀਂ ਜਮਾਤ ਦੀ ਮਨਦੀਪ ਕੌਰ ਨੇ 92.33 ਫ਼ੀਸਦੀ ਅੰਕ ਲੈ ਕੇ ਪਹਿਲਾ, ਸਿਮਰਨਜੀਤ ਕੌਰ ਨੇ 89.6 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਅਮਨਦੀਪ ਸਿੰਘ ਨੇ 84.3 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿੱਚੋਂ ਮੰਨਤ ਨੇ 78% ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਨੇ 77% ਅੰਕ ਲੈ ਕੇ ਦੂਜਾ ਅਤੇ ਹਰਮਨਪ੍ਰੀਤ ਕੌਰ ਨੇ 75% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਜਮਾਤ ਦੇ ਆਰਟਸ ਗਰੁੱਪ ਵਿੱਚੋਂ ਰਮਨਦੀਪ ਕੌਰ ਨੇ 89.4 ਫ਼ੀਸਦੀ ਅੰਕ ਲੈ ਕੇ ਪਹਿਲਾ, ਪ੍ਰਭਜੋਤ ਕੌਰ ਨੇ 85.4 ਫ਼ੀਸਦੀ ਅੰਕ ਲੈ ਕੇ ਦੂਸਰਾ, ਅਮਨਿੰਦਰ ਕੌਰ ਨੇ 79.6 ਫ਼ੀਸਦੀ ਅੰਕ ਲੈ ਕੇ ਤੀਸਰਾ, ਬਾਰ੍ਹਵੀਂ ਜਮਾਤ ਦੇ ਵੋਕੇਸ਼ਨਲ ਮਾਰਕੀਟਿੰਗ ਗਰੁੱਪ ਵਿੱਚੋਂ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 85.2% ਲੈ ਕੇ ਪਹਿਲਾ, ਗੁਰਤਾਜ ਸਿੰਘ ਨੇ 84.4% ਲੈ ਕੇ ਦੂਜਾ ਅਤੇ ਲਖਵੀਰ ਕੌਰ ਨੇ 84.2% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਜਸ਼ਨਦੀਪ ਕੌਰ ਪੁੱਤਰ ਹੰਸਰਾਜ ਅਤੇ ਰਮਨਦੀਪ ਕੌਰ ਪੁੱਤਰ ਜੋਗਾ ਸਿੰਘ ਨੇ ਰੱਖਿਆ ਮੰਤਰਾਲੇ ਅਧੀਨ ਭਾਰਤ ਸਰਕਾਰ ਦੇ ਉਦਯੋਗ ਯੰਤਰਾ ਇੰਡੀਆ ਲਿਮਟਿਡ ਵਿੱਚ ਨੌਕਰੀ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਦਿਆਲ ਸਿੰਘ ਅਤੇ ਐਸਐਮਸੀ ਚੇਅਰਮੈਨ ਗੁਰਮੀਤ ਰਾਮ, ਵਾਈਸ ਚੇਅਰਮੈਨ ਕੁਲਦੀਪ ਸਿੰਘ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਣਵੀਰ ਸਿੰਘ, ਸੁਖਰਾਜ ਕੁਮਾਰ, ਕਮਲਪ੍ਰੀਤ, ਗੁਰਪਿੰਦਰ ਕੌਰ, ਪੁਨੀਤ. ਸਿੰਗਲਾ, ਹਰਵਿੰਦਰ ਸਿੰਘ, ਬਲਵਿੰਦਰ ਕੌਰ, ਜਸਪ੍ਰੀਨ ਸਿੰਘ, ਰਾਜਵੀਰ ਕੌਰ, ਅਮਨਦੀਪ ਕੌਰ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਮਨਵਿੰਦਰ ਕੌਰ, ਸ਼ੁਭਪ੍ਰੀਤ ਕੌਰ, ਚੈਰੀ ਰਾਣੀ, ਅਜੇ ਸ਼ਰਮਾ, ਕੁਲਦੀਪ ਸਿੰਘ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

