Site icon Geo Punjab

ਪਟਿਆਲਾ ਨਿਊਜ਼ : ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ

ਪਟਿਆਲਾ ਨਿਊਜ਼ : ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ

ਪਟਿਆਲਾ ਨਿਊਜ਼ : ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ

– ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਵੱਲੋਂ ਵਿਸ਼ੇਸ਼ ਸਹਿਯੋਗ

– ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

-ਬਲਾਕ ਪੱਧਰੀ ਮੁਕਾਬਲਿਆਂ ਵਿੱਚ ਬਹੁਮੰਤਵੀ ਕੇਂਦਰ ਦੀ ਝੰਡੀ

ਪਟਿਆਲਾ, 20 ਫਰਵਰੀ:

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀਰਾ ਲਾਲ ਕੁੰਦਨ ਲਾਲ ਯਾਦਗਾਰੀ ਟਰੱਸਟ ਦੇ ਪ੍ਰਧਾਨ ਬੀਪੀਈਓ ਪ੍ਰਿਥੀ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਪਟਿਆਲਾ-2 ਦੇ ਸਹਿ-ਵਿਦਿਅਕ ਮੁਕਾਬਲੇ, ਇੰਜੀ. ਸੋਨੀਆ ਅਤੇ ਸਕੱਤਰ ਅਨਿਲ ਵਿੱਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭੂਗੋਲ ਵਿਭਾਗ ਦੇ ਮੁਖੀ ਡਾ.ਉਪਰਦੀਪ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁੰਦਰ ਲਿਖਾਈ, ਭਾਸ਼ਣ, ਪੇਂਟਿੰਗ, ਸੋਲੋ ਡਾਂਸ (ਲੜਕੇ ਅਤੇ ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੈਂਟਰ ਮਲਟੀਪਰਪਜ਼ ਦੀ ਮਨਜੋਤ ਸ਼ਰਮਾ ਨੇ ਪਹਿਲਾ, ਸੈਂਟਰ ਮੇਨ ਦੀ ਅਰਸ਼ਦੀਪ ਕੌਰ ਨੇ ਦੂਜਾ ਅਤੇ ਸੈਂਟਰ ਤ੍ਰਿਪੜੀ ਦੀ ਅੰਜਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਭਾਸ਼ਣ ਮੁਕਾਬਲੇ ਵਿੱਚ ਸੈਂਟਰ ਤ੍ਰਿਪੜੀ ਦੇ ਕਾਰਤਿਕ ਪਾਹਵਾ ਨੇ ਪਹਿਲਾ, ਸੈਂਟਰ ਵਿਕਟੋਰੀਆ ਦੀ ਸੋਨਾਕਸ਼ੀ ਨੇ ਦੂਜਾ ਅਤੇ ਸੈਂਟਰ ਘਾਸ ਮੰਡੀ ਦੀ ਪ੍ਰਿਆਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਸੈਂਟਰ ਮਲਟੀਪਰਪਜ਼ ਦੇ ਅਭਿਸ਼ੇਕ ਨੇ ਪਹਿਲਾ ਸਥਾਨ, ਸੈਂਟਰ ਤ੍ਰਿਪੜੀ ਦੀ ਚਾਂਦਨੀ ਨੇ ਦੂਜਾ ਅਤੇ ਸੈਂਟਰ ਮੇਨ ਦੀ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਸੋਲੋ ਡਾਂਸ (ਲੜਕੇ) ਵਿੱਚ ਸੈਂਟਰ ਮਲਟੀਪਰਪਜ਼ ਦੇ ਹਰਜੀਵਨ ਸਿੰਘ ਨੇ ਪਹਿਲਾ, ਸੈਂਟਰ ਮੇਨ ਦੇ ਅਭਿਜੀਤ ਸਿੰਘ ਨੇ ਦੂਸਰਾ ਅਤੇ ਸੈਂਟਰ ਵਿਕਟੋਰੀਆ ਦੇ ਗਣੇਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਸੋਲੋ ਡਾਂਸ (ਲੜਕੀਆਂ) ਵਿੱਚ ਸੈਂਟਰ ਘਾਸ ਮੰਡੀ ਦੀ ਸ਼ੀਤਲ ਵਰਮਾ ਨੇ ਪਹਿਲਾ, ਸੈਂਟਰ ਮੇਨ ਦੀ ਇਸ਼ਪ੍ਰੀਤ ਕੌਰ ਨੇ ਦੂਸਰਾ ਅਤੇ ਸੈਂਟਰ ਮਲਟੀਪਰਪਜ਼ ਦੀ ਖੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਬੀਪੀਈਓ ਪ੍ਰਿਥੀ ਸਿੰਘ, ਮੁੱਖ ਮਹਿਮਾਨ ਡਾ.ਅਪਰਦੀਪ ਕੌਰ, ਹੀਰਾ ਲਾਲ ਕੁੰਦਨ ਲਾਲ ਯਾਦਗਾਰੀ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਅਤੇ ਸਕੱਤਰ ਅਨਿਲ ਵਿਜ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਗਗਨਦੀਪ ਸਿੰਘ ਪੰਜਾਬੀ ਮਾਸਟਰ, ਪ੍ਰਵੇਸ਼ ਕੁਮਾਰ ਡਰਾਇੰਗ ਮਾਸਟਰ, ਹੇਮਾ ਪੰਜਾਬੀ ਮਿਸਟ੍ਰੈਸ, ਮੋਨਿਕਾ ਅਰੋੜਾ ਸਾਇੰਸ ਮਿਸਟ੍ਰੈਸ ਅਤੇ ਹਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਅਨਿਲ ਵਿੱਜ, ਸੋਨੀਆ, ਸੁਖਵੰਤ ਬਾਜਵਾ ਅਤੇ ਸਿਮਰਨਜੀਤ ਕੌਰ ਨੇ ਬਾਖੂਬੀ ਨਿਭਾਈ। ਅੰਤ ਵਿੱਚ ਬੀਪੀਈਓ ਪ੍ਰਿਥੀ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਸਮੇਤ ਉਸ ਟੀਮ ਦਾ ਧੰਨਵਾਦ ਕੀਤਾ।

ਇਸ ਮੌਕੇ ਸੀਐਚਟੀ ਪੂਰਨ ਸਿੰਘ, ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਸੰਦੀਪ ਕੌਰ, ਸੀਐਚਟੀ ਅਮਨਦੀਪ ਕੌਰ, ਸੀਐਚਟੀ ਸਤਵੰਤ ਕੌਰ, ਸੀਐਚਟੀ ਬਿੰਦੂ ਬਾਲਾ, ਸੀਐਚਟੀ ਰੇਖਾ ਰਾਣੀ ਅਤੇ ਸੀਐਚਟੀ ਸੁਰੇਸ਼ ਕੁਮਾਰ ਸਮੇਤ ਮੁੱਖ ਅਧਿਆਪਕਾ ਜੋਤੀ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਅਮਨ ਕਲੇਰ ਸਿੰਘ ਭੈਣੀ, ਅਮਨ ਕਲੇਰ ਸਿੰਘ ਭੈਣੀ ਅਤੇ ਹੋਰ ਹਾਜ਼ਰ ਸਨ।

Exit mobile version