Site icon Geo Punjab

ਪਟਿਆਲਾ  ਕੋਰਟ ਕੰਪਲੈਕਸ ‘ਚ ਪ੍ਰੇਮ ਵਿਆਹ ਤੋਂ ਬਾਅਦ ਸੁਰੱਖਿਆ ਮੰਗਣ ਆਏਪ੍ਰੇਮੀ ਜੋੜੇ ‘ਤੇ ਹਮਲਾ


ਪਟਿਆਲਾ  ਕੋਰਟ ਕੰਪਲੈਕਸ ‘ਚ ਪ੍ਰੇਮ ਵਿਆਹ ਤੋਂ ਬਾਅਦ ਸੁਰੱਖਿਆ ਮੰਗਣ ਆਏ ਇੱਕ ਪ੍ਰੇਮੀ ਜੋੜੇ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਹੀ ਨਹੀਂ ਹਮਲੇ ਤੋਂ ਬਾਅਦ ਹਮਲਾ ਕਰਨ ਆਏ ਨੌਜਵਾਨ ਕੁੜੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਜਦੋਂ ਉਸ ਦੇ ਪ੍ਰੇਮੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਵੀ ਕੁਟਮਾਰ ਕੀਤੀ ਗਈ। ਇਹ ਵਾਰਦਾਤ ਮੰਗਲਵਾਰ ਨੂੰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਲਾਹੌਰੀ ਗੇਟ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਲੇਕਿਰ ਉਦੋ ਤੱਕ ਕੁੜੀ ਦਾ ਪਰਿਵਾਰ ਉਸ ਉਸ ਨੂੰ ਲੈ ਜਾ ਚੁੱਕਿਆ ਸੀ।

ਥਾਣਾ ਲਾਹੌਰੀ ਗੇਟ ਦੇ ਐੱਸਐੱਚਓ ਜਸਪ੍ਰੀਤ ਕਾਹਲੋ ਨੇ ਦੱਸਿਆ ਕਿ ਕੁੜੀ ਨੂੰ ਉਸ ਦੇ ਪਰਿਵਾਰ ਵਾਲੇ ਆਪਸੀ ਸਮਝੌਤੇ ਤੋਂ ਬਾਅਦ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਪ੍ਰੇਮੀ ਜੋੜਾ ਸੁਰੱਖਿਆ ਨੂੰ ਲੈ ਕੇ ਅਦਾਲਤ ਪਹੁੰਚਿਆ ਸੀ। ਇਸ ਮੌਕੇ ਕੁੜੀ ਦੇ ਘਰ ਵਾਲੇ ਵੀ ਕੋਰਟ ਪਹੁੰਚ ਗਏ। ਦੂਜੇ ਪਾਸੇ ਨੌਜਵਾਨ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਇਲਾਮ ਲਗਾਏ ਹਨ।
ਇਸ ਤੋਂ ਉਨ੍ਹਾਂ ਵੱਲੋਂ ਸੁਰੱਖਿਆ ਲਈ ਅਦਾਲਤ ‘ਚ ਅਰਜ਼ੀ ਵੀ ਲਗਾਈ ਗਈ ਸੀ। ਕੋਰਟ ਨੇ ਉਨ੍ਹਾਂ ਨੂੰ ਮੰਗਲਵਾਰ ਦੀ ਤਰੀਕ ਦਿੱਤੀ ਸੀ। ਸੈਸ਼ਨ ਜੱਜ ਕੋਲ ਦਰਖਾਸਤ ਦੇਣ ਤੋਂ ਬਾਅਦ ਇਹ ਜੋੜਾ ਸੁਰੱਖਿਆ ਨੂੰ ਲੈ ਕੇ ਕੋਰਟ ਕੰਪਲੈਕਸ ‘ਚ ਪਹਿਲੀ ਮੰਜ਼ਿਲ ‘ਤੇ ਪਹੁੰਚ ਗਿਆ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰ 20 ਤੋਂ 25 ਦੀ ਗਿਣਤੀ ਵਿੱਚ ਔਰਤਾਂ ਸਮੇਤ ਅਦਾਲਤ ਪਹੁੰਚ ਗਏ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version