ਲੁਧਿਆਣਾ: ਨਸ਼ਾ ਤਸਕਰੀ ਲਈ ਤਸਕਰਾਂ ਵੱਲੋਂ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਭਾਰੀ ਸੁਰੱਖਿਆ ਤੋਂ ਬਾਅਦ ਵੀ ਤਸਕਰ ਆਪਣਾ ਕੰਮ ਕਰਦੇ ਰਹਿੰਦੇ ਹਨ। ਲੁਧਿਆਣਾ ਤੋਂ ਅਫੀਮ ਦੀ ਤਸਕਰੀ ਦੇ 3 ਮਾਮਲੇ ਸਾਹਮਣੇ ਆਏ ਹਨ, ਜਿੱਥੇ ਨਸ਼ਾ ਤਸਕਰਾਂ ਨੇ ਨਵਾਂ ਤਰੀਕਾ ਅਪਣਾਉਂਦੇ ਹੋਏ ਜੈਕਟਾਂ ਦੇ ਅੰਦਰ ਸਿਲਾਈ ਕਰਕੇ ਅਫੀਮ ਦੀ ਖੇਪ ਕੈਨੇਡਾ ਭੇਜ ਦਿੱਤੀ ਹੈ। ਇਨ੍ਹਾਂ ਨੂੰ ਨਾਰਕੋਟਿਕਸ ਵਿਭਾਗ ਨੇ ਲੱਭ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਸਬੰਧੀ ਨਾਰਕੋਟਿਕਸ ਵਿਭਾਗ ਵੱਲੋਂ 3 ਵੱਖ-ਵੱਖ ਐਨ.ਡੀ.ਪੀ.ਐਸ. ਕੇਸ ਦਰਜ ਕੀਤੇ ਗਏ ਹਨ। ਹੁਣ ਨਹੀਂ ਬਚੇ ਬਾਦਲ! ਅਦਾਲਤ ਨੇ ਕੋਈ ਸੁਣਵਾਈ ਨਹੀਂ ਕੀਤੀ | ਕੋਟਕਪੂਰਾ ਗੋਲ਼ੀ ਕਾਂਡ | D5 Channel Punjabi ਤਸਕਰਾਂ ਨੇ ਬਹੁਤ ਹੀ ਚਲਾਕੀ ਨਾਲ ਅਫੀਮ ਦੀ ਖੇਪ ਨੂੰ ਜੈਕਟਾਂ ਦੇ ਅੰਦਰ ਛੁਪਾ ਲਿਆ। ਇਸ ਤੋਂ ਬਾਅਦ ਅਫੀਮ ‘ਤੇ ਕਾਰਬਨ ਦਾ ਇਕ ਟੁਕੜਾ ਪਾ ਦਿੱਤਾ ਗਿਆ, ਤਾਂ ਜੋ ਸਕੈਨਰ ‘ਚ ਚੈਕਿੰਗ ਦੌਰਾਨ ਅਫੀਮ ਦਾ ਪਤਾ ਨਾ ਲੱਗ ਸਕੇ। ਜਾਂਚ ਦੌਰਾਨ ਨਾਰਕੋਟਿਕ ਟੀਮ ਨੇ ਇੱਕ ਜੈਕਟ ਵਿੱਚੋਂ 2 ਕਿੱਲੋ ਅਫ਼ੀਮ, ਦੂਜੀ ਜੈਕਟ ਵਿੱਚੋਂ ਅੱਧਾ ਕਿੱਲੋ ਅਤੇ ਤੀਜੀ ਜੈਕਟ ਵਿੱਚੋਂ 80 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਸ ਤਰ੍ਹਾਂ ਨਾਰਕੋਟਿਕ ਟੀਮ ਨੇ ਤਿੰਨਾਂ ਜੈਕਟਾਂ ‘ਚ ਕਰੀਬ 2.580 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਾਰਕੋਟਿਕ ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।