ਧਰਮਸ਼ਾਲਾ ਵਿਧਾਨ ਸਭਾ ਕਾਂਡ ਦਾ ਇੱਕ ਮੁਲਜ਼ਮ ਗ੍ਰਿਫ਼ਤਾਰ: ਸੀ.ਐਮ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਅੱਜ ਕਿਹਾ ਕਿ ਧਰਮਸ਼ਾਲਾ ਵਿਧਾਨ ਸਭਾ ‘ਚ ਵਾਪਰੀ ਘਟਨਾ ‘ਚ ਸੂਬਾ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਦੋਸ਼ੀ ਰਜਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪੰਜਾਬ ਨੂੰ ਅੱਜ ਸਵੇਰੇ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਹਿਮਾਚਲ ਪ੍ਰਦੇਸ਼ ਅਸੈਂਬਲੀ ਕੰਪਲੈਕਸ ਧਰਮਸ਼ਾਲਾ ਵਿੱਚ ਦੀਵਾਰ ’ਤੇ ਖਾਲਿਸਤਾਨੀ ਝੰਡੇ ਅਤੇ ਕੰਧ ਚਿੱਤਰ ਬਣਾਉਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨਾਲ ਇੱਕ ਹੋਰ ਦੋਸ਼ੀ ਵਿਨੀਤ ਸਿੰਘ ਨੂੰ ਵੀ ਜਲਦੀ ਹੀ ਲੱਭ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਜੈ ਰਾਮ ਠਾਕੁਰ ਨੇ ਕਿਹਾ ਕਿ ਸੂਬਾ ਪੁਲਿਸ ਨੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹੋਏ ਧਰਮਸ਼ਾਲਾ ਦੀ ਸਮਰੱਥ ਅਦਾਲਤ ਤੋਂ ਤਲਾਸ਼ੀ ਅਤੇ ਗ੍ਰਿਫਤਾਰੀ ਵਾਰੰਟ ਪ੍ਰਾਪਤ ਕੀਤੇ ਹਨ।
The post ਧਰਮਸ਼ਾਲਾ ਵਿਧਾਨ ਸਭਾ ਕਾਂਡ ਦੇ ਮੁਲਜ਼ਮ ਪੰਜਾਬ ਦੇ ਮੋਰਿੰਡਾ ਤੋਂ ਗ੍ਰਿਫਤਾਰ : ਸੀ.ਐੱਮ.