Site icon Geo Punjab

ਤਰਸੇਮ ਮੰਗਲਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਦਾ ਅਹੁਦਾ ਸੰਭਾਲ ਲਿਆ ਹੈ


ਤਰਸੇਮ ਮੰਗਲਾ ਨੇ ਸੰਭਾਲਿਆ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਦਾ ਅਹੁਦਾ ਫਾਜ਼ਿਲਕਾ ਤੋਂ ਤਬਦੀਲ ਹੋਏ ਤਰਸੇਮ ਮੰਗਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੇ ਤਬਾਦਲੇ ਕਾਰਨ ਪਟਿਆਲਾ ਤੋਂ ਤਬਦੀਲ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਤੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਦਾ ਇੱਥੇ ਪੁੱਜਣ ‘ਤੇ ਪਟਿਆਲਾ ਦੇ ਸਮੂਹ ਜੁਡੀਸ਼ੀਅਲ ਅਫ਼ਸਰਾਂ ਅਤੇ ਬਾਰ ਐਸੋਸੀਏਸ਼ਨ ਪਟਿਆਲਾ ਦੇ ਐਡਵੋਕੇਟ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਸ੍ਰੀ ਮੰਗਲਾ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੋਨਿਕਾ ਮੰਗਲਾ ਵੀ ਮੌਜੂਦ ਸਨ। ਸ੍ਰੀ ਤਰਸੇਮ ਮੰਗਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੰਪਿਊਟਰੀਕਰਨ ਦੇ ਰਜਿਸਟਰਾਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

Exit mobile version