Site icon Geo Punjab

ਡੀਐਸਪੀ ਦਲਬੀਰ ਸਿੰਘ ਕਤਲ ਕੇਸ ਵਿੱਚ ਪੁਲੀਸ ਨੇ ਆਟੋ ਚਾਲਕ ਨੂੰ ਕੀਤਾ ਗ੍ਰਿਫ਼ਤਾਰ


File Photo–Arjuna Awardee DSP Dalbir Singh, who was posted at PAP Training Centre in Jalandhar, has been found dead near Basti Bawa Khel here. Investigation underway to ascertain the cause of his death

ਜਲੰਧਰ ਵਿੱਚ ਡੀਐਸਪੀ ਦਲਬੀਰ ਸਿੰਘ ਕਤਲ ਕੇਸ ਵਿੱਚ ਪੁਲੀਸ ਨੇ ਆਟੋ ਚਾਲਕ ਵਿਜੇ ਵਾਸੀ ਲਾਂਬੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਡੀਐਸਪੀ ਵਿਜੇ ਦੇ ਆਟੋ ਵਿੱਚ ਘਰ ਲਈ ਰਵਾਨਾ ਹੋਏ ਸਨ। ਮੁਲਜ਼ਮ ਦੀ ਪਛਾਣ ਵਰਕਸ਼ਾਪ ਚੌਕ ਨੇੜੇ ਸਥਿਤ ਸ਼ਰਾਬ ਦੇ ਠੇਕੇ ’ਤੇ ਲੱਗੇ ਸੀਸੀਟੀਵੀ ਤੋਂ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਵਰਕਸ਼ਾਪ ਚੌਕ ਨੇੜੇ ਸਥਿਤ ਆਪਣੇ ਮਾਮੇ ਦੇ ਢਾਬੇ ’ਤੇ ਮਾਸਾਹਾਰੀ ਭੋਜਨ ਕੀਤਾ ਸੀ। ਆਟੋ ਚਾਲਕ ਵੀ ਉਸ ਦੇ ਨਾਲ ਸੀ। ਸ਼ਰਾਬ ਦੇ ਠੇਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਨੇ ਆਟੋ ਚਾਲਕ ਨੂੰ ਆਪਣਾ ਰਿਵਾਲਵਰ ਫੜ੍ਹਾਇਆ ਹੋਇਆ ਸੀ।
ਆਟੋ ਚਾਲਕ ਡੀਐਸਪੀ ਨੂੰ ਵਰਕਸ਼ਾਪ ਚੌਕ ਤੋਂ ਲੈ ਗਿਆ। ਸ਼ਰਾਬੀ ਡੀਐਸਪੀ ਨੇ ਆਟੋ ਚਾਲਕ ਨਾਲ ਬਦਸਲੂਕੀ ਕੀਤੀ। ਡਰਾਈਵਰ ਇਹ ਗੱਲ ਬਰਦਾਸ਼ਤ ਨਾ ਕਰ ਸਕਿਆ। ਉਸ ਨੇ  ਰਿਵਾਲਵਰ ਨਾਲ ਮੱਥੇ ‘ਤੇ ਗੋਲੀ ਮਾਰ ਕੇ ਡੀਐੱਸਪੀ ਦਾ ਕਤਲ ਕਰ ਦਿੱਤਾ। 1 ਜਨਵਰੀ ਨੂੰ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਨੇੜੇ ਮਿਲੀ ਸੀ। ਉਹ ਨਵੇਂ ਸਾਲ ‘ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਇਸ ਤੋਂ ਬਾਅਦ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਬਲਟਾਣਾ ਪਾਰਕ ਰੋਡ ’ਤੇ ਮਿਲੀ। ਉਸ ਦੇ ਪਰਸ ਤੋਂ ਉਸ ਦੀ ਪਛਾਣ ਹੋਈ। ਉਸ ਦੇ ਮੱਥੇ ‘ਤੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version