Site icon Geo Punjab

ਜੇਕਰ ਤੁਸੀਂ PNB ਬੈਂਕ ਦੇ ਗਾਹਕ ਹੋ ਤਾਂ ਖੁਸ਼ਖਬਰੀ!


ਜੇਕਰ ਤੁਸੀਂ PNB ਬੈਂਕ ਦੇ ਗਾਹਕ ਹੋ ਤਾਂ ਖੁਸ਼ਖਬਰੀ! ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਬੈਂਕ ਨੇ ਡੈਬਿਟ ਕਾਰਡਾਂ ‘ਤੇ ਲੈਣ-ਦੇਣ ਦੀ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਬੈਂਕ ਦੀ ਵੈੱਬਸਾਈਟ ‘ਤੇ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਲੈਣ-ਦੇਣ ਦੀ ਸੀਮਾ ਵਧਾਉਣ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। PNB ਦੇ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਬੈਂਕ ਜਲਦ ਹੀ ਹਾਈ-ਐਂਡ ਵੇਰੀਐਂਟ ਡੈਬਿਟ ਕਾਰਡ ਨਾਲ ਲੈਣ-ਦੇਣ ਦੀ ਸੀਮਾ ‘ਚ ਬਦਲਾਅ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਗਾਹਕ ਉਸੇ ਡੈਬਿਟ ਕਾਰਡ ‘ਤੇ ਜ਼ਿਆਦਾ ਖਰੀਦਦਾਰੀ ਜਾਂ ਖਰਚ ਕਰ ਸਕਦੇ ਹਨ।

Exit mobile version