Site icon Geo Punjab

ਚੱਲਦੀ ਟਰੇਨ ‘ਤੇ ਯਾਤਰੀਆਂ ਨੇ ਚੋਰ ਨੂੰ ਖਿੜਕੀ ਦੇ ਬਾਹਰ ਲਟਕਾਇਆ


ਬਿਹਾਰ ਦੇ ਬੇਗੂਸਰਾਏ ‘ਚ ਯਾਤਰੀਆਂ ਨੇ ਚੋਰ ਨੂੰ ਚਲਦੀ ਟਰੇਨ ਦੀ ਖਿੜਕੀ ‘ਤੇ ਲਟਕਾਇਆ। ਇੱਥੇ ਜਿਵੇਂ ਹੀ ਚੋਰ ਨੇ ਪਲੇਟਫਾਰਮ ਤੋਂ ਨਿਕਲਦੀ ਟਰੇਨ ਦੀ ਖਿੜਕੀ ‘ਚ ਹੱਥ ਪਾ ਕੇ ਯਾਤਰੀ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਯਾਤਰੀ ਨੇ ਉਸ ਦਾ ਹੱਥ ਫੜ੍ਹ ਕੇ ਉਸ ਨੂੰ ਟਰੇਨ ਦੇ ਬਾਹਰ ਲਟਕਾ ਦਿੱਤਾ ਅਤੇ ਅਗਲੇ ਸਟੇਸ਼ਨ ‘ਤੇ ਲੈ ਗਏ। ਬਾਅਦ ਵਿਚ ਉਸ ਨੂੰ ਅਗਲੇ ਸਟੇਸ਼ਨ ‘ਤੇ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

Exit mobile version