Site icon Geo Punjab

ਗੈਂਗਸਟਰ ਵਿਕਰਮ ਬਰਾੜ ਨੂੰ ਫਰੀਦਕੋਟ ਪੁਲਸ ਨੇ ਭੇਜਿਆ ਦਿੱਲੀ ਦੀ ਤਿਹਾੜ ਜੇਲ


ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਵਿਕਰਮ ਬਰਾੜ ਨੂੰ ਅੱਜ ਫਰੀਦਕੋਟ ਪੁਲਸ ਨੇ ਸਖਤ ਸੁਰੱਖਿਆ ਹੇਠ ਦਿੱਲੀ ਦੀ ਤਿਹਾੜ ਜੇਲ ਭੇਜਿਆ ਹੈ।15 ਦਿਨ ਪਹਿਲਾਂ ਵਿਕਰਮ ਬਰਾੜ ‘ਤੇ ਪੰਜਾਬ ਦੇ ਫਰੀਦਕੋਟ ਪੁਲਸ ਦੇ ਕੋਟਕਪੂਰਾ ਥਾਣੇ ‘ਚ 2022 ‘ਚ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਕ ਵਪਾਰੀ ਤੋਂ 25 ਲੱਖ ਰੁਪਏ ਬਰਾਮਦ ਕੀਤੇ ਸਨ।ਜਿਸ ਤੋਂ ਬਾਅਦ ਫਰੀਦਕੋਟ ਜ਼ਿਲੇ ਦੇ ਹੋਰ ਥਾਣਿਆਂ ‘ਚ ਦਰਜ ਹੋਰ ਮਾਮਲਿਆਂ ‘ਚ ਲੋੜੀਂਦੇ ਦੋਸ਼ੀ ਵਿਕਰਮ ਬਰਾੜ ਨੂੰ ਵੱਖ-ਵੱਖ ਤਰੀਕਾਂ ‘ਤੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫਰੀਦਕੋਟ ਜ਼ਿਲੇ ਦੀ ਪੁਲਸ ਨੂੰ ਉਨ੍ਹਾਂ ਮਾਮਲਿਆਂ ‘ਚ ਕਿਹੜੀ ਸਫਲਤਾ ਮਿਲੀ, ਜਿਨ੍ਹਾਂ ‘ਚ ਉਹ ਦੋਸ਼ੀ ਵਿਕਰਮ ਬਰਾੜ ਨੂੰ ਵਾਂਟਿਡ ਸਮਝ ਕੇ ਦਿੱਲੀ ਤੋਂ ਫਰੀਦਕੋਟ ਲੈ ਕੇ ਆਈ ਸੀ। ਦਿੱਲੀ ਪੁਲਿਸ ਨੇ ਗੈਂਗਸਟਰ ਵਿਕਰਮ ਬਰਾੜ ਨੂੰ ਯੂਏਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। ਵਿਕਰਮ ਬਰਾੜ ਦੇ ਭਾਰਤ ਆਉਣ ਤੋਂ ਬਾਅਦ NIA ਵੱਲੋਂ ਪੁੱਛਗਿੱਛ ਕੀਤੀ ਗਈ।ਵਿਕਰਮ ਬਰਾੜ ਨੂੰ ਦਿੱਲੀ ਦੀ ਅਦਾਲਤ ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੇ ਵਿਕਰਮ ਬਰਾੜ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਵਿਕਰਮ ਬਰਾੜ ‘ਤੇ ਫਰੀਦਕੋਟ ਦੇ ਕੋਟਕਪੂਰਾ ‘ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ਡੇਰਾ ਪ੍ਰੇਮੀ ਦੀ ਰੇਕੀ ਉਸ ਨੂੰ ਮਾਰਨ ਤੋਂ ਪਹਿਲਾਂ ਵਿਕਰਮ ਬਰਾੜ ਨੇ ਕੀਤੀ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version