ਨਵੀਂ ਦਿੱਲੀ: ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਕਾਰਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਮਾਪਦੰਡ ਜੁਰਮਾਨੇ ਵਿੱਚ ਛੋਟ ਦਿੱਤੀ ਹੈ। ਕਣਕ ਦੇ ਸੁੰਗੜੇ ਦਾਣਿਆਂ ਅਤੇ ਟੁੱਟੇ ਹੋਏ ਦਾਣਿਆਂ ‘ਤੇ 18% ਦੀ ਛੋਟ ਦਿੱਤੀ ਗਈ ਹੈ। ਪਹਿਲਾਂ ਇਹ ਛੋਟ 6 ਫੀਸਦੀ ਸੀ ਪਰ ਹੁਣ ਇਸ ਨੂੰ 3 ਗੁਣਾ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਵਿੱਚ, ਐਫਸੀਆਈ ਦੀਆਂ ਟੀਮਾਂ ਨੇ 3-ਦਿਨ ਚੱਕਰ ਲਗਾ ਕੇ 12 ਜ਼ਿਲ੍ਹਿਆਂ ਵਿੱਚ 166 ਸੈਂਪਲ ਲਏ ਅਤੇ ਰਿਪੋਰਟ ਕੇਂਦਰੀ ਖੁਰਾਕ ਮੰਤਰਾਲੇ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ ਕੇਂਦਰ ਨੇ ਇਹ ਛੋਟ ਦਿੱਤੀ ਹੈ। ਪਿਛਲੇ ਦਿਨੀ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਕਰ ਦਿੱਤੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
