Site icon Geo Punjab

ਕਾਂਗਰਸ ਨੇ ਟਰਾਂਸਪੋਰਟ ਮਾਫੀਆਂ ਨੂੰ ਲੈ ਕੇ ਚੁੱਕੇ ਸਵਾਲ ⋆ D5 News


ਪੰਜਾਬ ਵਿਧਾਨ ਸਭਾ ਸ਼ੈਸ਼ਨ 2023: ਪੰਜਾਬ ਵਿਧਾਨ ਸਭਾ 2023 ਦੀ ਕਾਰਵਾਈ ਮੂੜ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਾਂਗਰਸ ਵੱਲੋਂ ਟਰਾਂਸਪੋਰਟ ਮਾਫੀਆਂ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਟਰਾਸਪੋਰਟ ਮੰਤਰੀ ਨੂੰ ਸਵਾਲ ਪੁੱਛੇ ਕੀ ਜਿਹੜੇ NRI ਵਿਦੇਸ਼ ਤੋਂ ਦਿੱਲੀ ਹਵਾਈ ਅੱਡੇ ਤੇ ਪੰਜਾਬ ਵੱਲ ਨੂੰ ਬੱਸ ‘ਚ ਆਉਂਦੇ ਨੇ ਉਹਨਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰੀ ਬੱਸਾਂ ਤਾਂ 500 ਮੀਟਰ ਦੂਰ ਖੜ੍ਹੀ ਰਹਿ ਜਾਂਦੀਆਂ ਨੇ ਤੇ ਲੋਕਲ ਬੱਸਾਂ INDO CANIDAN ਬੱਸਾਂ ਜਿਹੜੀਆਂ ਤਿੰਨ ਗੁਣਾਂ ਕਿਰਾਇਆ ਲੈਂਦੀਆਂ ਹਨ, ਉਹ ਏਅਰਪੋਰਟ ਦੇ ਕੋਲ ਹੀ ਖੜ੍ਹੀ ਰਹਿੰਦੀਆਂ ਹਨ।
Raja Warring ਤੇ Sukhbir Badal ਦਾ ਸਾਂਝਾ ਕਦਮ, ਲਿਆ ਵੱਡਾ ਫ਼ੈਸਲਾ ! | D5 Channel Punjabi
ਇਸ ਦਾ ਜਵਾਬ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕਲ ਬੱਸਾਂ ਵੱਲੋਂ 2 ਕਰੋੜ ਰੁਪਇਆ ਏਅਰਪੋਰਟ ਐਥੋਰਟੀ ਨੂੰ ਭਰਿਆਂ ਜਾਂਦਾਂ ਹੈ। ਇਸ ਤੇ ਰਾਜਾ ਵੜਿੰਗ ਨੇ ਇਸ ਤੇ ਜਵਾਬ ਦਿੰਦੇ ਕਿਹਾ ਕਿ ਜਿਸ ਤਰ੍ਹਾਂ ਤੁਸੀ ਹਰੀਆਂ ਝੰਡੀਆਂ ਦੇ ਕੇ ਬੱਸਾਂ ਰਵਾਨਾ ਕੀਤੀਆਂ ਸੀ ਤਾਂ ਇਸ ਨਾਲ ਕਿਸੇ ਵੀ ਤਰ੍ਹਾਂ ਕੋਈ ਟਰਾਂਸਪੋਰਟ ਮਾਫੀਆਂ ਤੇ ਕੋਈ ਰੋਕ ਲੱਗਦੀ ਨਹੀਂ ਦਿਖਾਈ ਦੇ ਰਹੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version