Site icon Geo Punjab

ਕਾਂਗਰਸੀਆਂ ਦਾ ਵਿਰੋਧ ਕਰਨ ‘ਤੇ CM ਮਾਨ ਦਾ ਤਿੱਖਾ ਜਵਾਬ, ਕਾਂਗਰਸੀਆਂ ਦੇ ਖੂਨ ‘ਚ ਰਿਸ਼ਵਤ… – Punjabi News Portal


ਕਾਂਗਰਸ ਦੇ ਧਰਨੇ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਇਹ ਇਸ ਗੱਲ ਦਾ ਸਬੂਤ ਹੈ ਕਿ ਰਿਸ਼ਵਤਖੋਰੀ ਉਨ੍ਹਾਂ ਦੇ ਖੂਨ ‘ਚ ਹੈ।

ਉਹ “ਸਾਡਾ ਹੱਕ ਏਥੇ ਰੱਖਿਓ, ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ” ਵਰਗੇ ਨਾਅਰੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕਾਰਨ ਅੱਜ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਸੀਂ ਸੀਐਮ ਤੋਂ ਸਮਾਂ ਲਿਆ ਪਰ ਹੁਣ ਸਾਨੂੰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਪਰ ‘ਆਪ’ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਇਸ ਤਰ੍ਹਾਂ ਜਾਂਚਿਆ ਜਾ ਰਿਹਾ ਹੈ ਜਿਵੇਂ ਕੋਈ ਅੱਤਵਾਦੀ ਆ ਗਿਆ ਹੋਵੇ।




Exit mobile version