Site icon Geo Punjab

‘ਆਪ’ ਵਿਧਾਇਕ “ਕੁਲਵੰਤ ਸਿੰਘ ਸਿੱਧੂ” ਨੇ ਨੌਜਵਾਨ ਦੇ ਮਾਰਿਆ ਥੱਪੜ


ਆਤਮ ਨਗਰ: ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਪੁਲਿਸ ਵੱਲੋਂ ਵੀ ਨਸ਼ਿਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਸੱਖਤੀ ਵਰਤੀ ਜਾ ਰਹੀ ਹੈ। ਪਰ ਹੁਣ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਆਤਮ ਨਗਰ ਤੋਂ ‘ਆਪ’ ਵਿਧਾਇਕ “ਕੁਲਵੰਤ ਸਿੰਘ ਸਿੱਧੂ” ਆਪਣੇ ਹਲਕੇ ਦੇ ਲੋਕਾਂ ਦੀਆ ਸ਼ਿਕਾਇਤਾਂ ਸੁਣਨ ਆਏ ਸੀ।
ਪੰਜਾਬ ‘ਚ ਅਲਰਟ ਜਾਰੀ, ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ D5 Channel Punjabi
ਇਸ ਦੌਰਾਨ ਉਨ੍ਹਾਂ ਵੱਲੋਂ ਇਕ ਨੌਜਵਾਨ ਨੂੰ ਥੱਪੜ ਜੜ ਦਿੱਤਾ ਜਾਂਦਾਂ ਹੈ। ਇਸ ਨੌਜਵਾਨ ‘ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਸਨ। ਹੁਣ ਗੱਲ ਇਹ ਉਠਦੀ ਹੈ ਕਿ ਵਿਧਾਇਕ ਵੱਲੋਂ ਕਿਸੇ ਨੌਜਵਾਨ ਨੂੰ ਇੱਝ ਥੱਪੜ ਜੜਨਾ ਕਿਨ੍ਹਾਂ ਕੂ ਸਹੀ ਹੈ। ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀ ਸੀ ਕਿ ਇਕ ਖਾਲੀ ਪਲਾਟ ਨੂੰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾ ਲਿਆ ਸੀ। ਜਿਸ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਸਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version