ਅੱਠ ਮਹੀਨੇ ਪਹਿਲਾਂ ਭਾਰਤ ਦੇ ਕੱਛ ਭੁਜ ਗੁਜਰਾਤ ਦੇ ਸਮੁੰਦਰੀ ਰਸਤੇ ਤੋਂ ਮੱਛੀਆਂ ਫੜ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਭਾਰਤੀ ਮਛੇਰੇ, ਜਿਨ੍ਹਾਂ ਨੂੰ ਸਮੁੰਦਰ ਦੇ ਕਿਨਾਰੇ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਕੱਛ ਭੁਜ ਦਾ ਰਹਿਣ ਵਾਲਾ ਭਾਰਤੀ ਮਛੇਰਾ ਉੱਕਾ ਬਾਈ ਵੀ ਸ਼ਾਮਲ ਹੈ, ਜਿਸ ਦੀ 27 ਅਗਸਤ 2022 ਪਾਕਿਸਤਾਨ ਦੀ ਲਾਂਡੀ ਜੇਲ੍ਹ ਕਰਾਚੀ ਵਿੱਚ ਭਿਆਨਕ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ 3 ਸਤੰਬਰ 2022 ਨੂੰ ਜੀਵਾ ਬਾਈ ਵਾਸੀ ਗੁਜਰਾਤ ਕੱਛ ਭੁਜ ਦੀ ਵੀ ਇਸ ਜੇਲ੍ਹ ਵਿੱਚ ਮੌਤ ਹੋ ਗਈ। ਦੋ ਭਾਰਤੀ ਮਛੇਰਿਆਂ ਦੀਆਂ ਲਾਸ਼ਾਂ ਕਰਾਚੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਲੰਬੇ ਸਮੇਂ ਤੋਂ ਪਈਆਂ ਸਨ। ਪਾਕਿਸਤਾਨ ਰੇਂਜਰਾਂ ਨੇ ਐਤਵਾਰ ਨੂੰ ਅਟਾਰੀ ਸਰਹੱਦ ‘ਤੇ ਦੋ ਭਾਰਤੀ ਮਛੇਰਿਆਂ ਦੀਆਂ ਲਾਸ਼ਾਂ ਬੀਐਸਐਫ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ। ਅਧਿਕਾਰੀਆਂ ਨੇ ਦੇਰ ਸ਼ਾਮ ਦੋਵਾਂ ਲਾਸ਼ਾਂ ਨੂੰ ਹਵਾਈ ਜਹਾਜ਼ ਰਾਹੀਂ ਗੁਜਰਾਤ ਭੇਜ ਦਿੱਤਾ। ਦੋਵੇਂ ਮ੍ਰਿਤਕ ਮਛੇਰੇ ਸਕੇ ਭਰਾ ਸਨ ਅਤੇ ਪਾਕਿਸਤਾਨ ਦੀ ਇਸਲਾਮਾਬਾਦ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
